ਬੀਤੇ 11 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਲਗਾਏ ਧਰਨੇ ਦਾ ਹੁਣ ਵਿਰੋਧ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਇਹ ਧਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਡਰੀਮ ਲੈਂਡ ਕਾਲੋਨੀ ਪਟਿਆਲਾ ਰੋਡ ਸੰਗਰੂਰ 'ਤੇ ਲਗਿਆ ਹੋਇਆ ਹੈ।